Mehnat Chaddni Ni (Will Never Abandon the Hardwork) | Satinder Sartaaj | Punjabi Song 2026
Satinder Sartaaj
#liberation #mehnatchaddnini #satindersartaaj Presenting the Punjabi Song “Mehnat Chaddni Ni (Will Never Abandon the Hardwork)" from An Audio EP 2025 ”ਖ਼ੁਦ-ਮੁਖਤਾਰੀ Liberation” by Satinder Sartaaj. Enjoy and stay connected with us and Subscribe to our channel 👉https://www.youtube.com/@Satinder-Sartaaj Mehnat Chaddni Ni (Will Never Abandon the Hardwork) ⭐️ Credits ⭐️ ➟ Song: Mehnat Chaddni Ni (Will Never Abandon the Hardwork) ➟ Singer/Lyrics & Composer: Satinder Sartaaj ➟ Music: JCD Production ➟ Project By: Harmandeep Singh ➟ Mix/Master: Sameer Charegaonkar ➟ Youtube Management: Pixilar Studios ➟ Video By: Pixilar Studios Team ਮਿਹਨਤ ਛੱਡਣੀ ਨਹੀਂ… Will Never Abandon the Hardwork .. ਛੱਡ ਦਿੱਤੀਆਂ ਜ਼ਰਬਾਂ-ਤਕ਼ੑਸੀਮਾਂ ਛੱਡਿਆ ਮਨਫ਼ੀ-ਜੋੜ ; ਕਿ ਮਿਹਨਤ ਛੱਡਣੀ ਨੀ ! ਭਾਵੇਂ ਕੁੱਛ ਨਾ ਮਿਲ਼ੇ ਤੇ ਭਾਵੇਂ ਮਿਲ ਜਾਏ ਲੱਖ-ਕਰੋੜ ; ਕਿ ਮਿਹਨਤ ਛੱਡਣੀ ਨੀ ! I have left the multiplications & divisions ; abandon gains & losses but I will never stop doing the hardwork ! Whether nothing comes of it, Or whether fortunes worth millions arrive ; I will never stop doing the hardwork ! ਮੈਂ ਸੁਣਿਆ ਕਿ ਪੱਲਾ ਭਾਰਾ ਰਹੇ ਹਮੇਸ਼ਾ ਸੱਚ ਦਾ, ਬਾਕੀ ਤੂੰ ਜਾਣੇ! ਆਪਾਂ ਸਿਰਜ-ਸਿਰਜ ਕੇ ਤੈਨੂੰ ਦੇਣਾ ਤੋਹਫ਼ਾ ਕੱਚ ਦਾ, ਬਾਕੀ ਤੂੰ ਜਾਣੇ! ਤੇਰੀ ਮਰਜ਼ੀ ਸਾਂਭ ਕੇ ਰੱਖ ਲੈ,ਤੇਰੀ ਮਰਜ਼ੀ ਤੋੜ; ਕਿ ਮਿਹਨਤ ਛੱਡਣੀ ਨੀ ! I have heard that truth always outweighs everything, The rest is for You to decide ! We keep creating and offering You gifts of Glass; The rest is for You to decide. Keep them carefully or break them, as You wish ; I will never stop doing the hardwork ! ਤੂੰ ਆਪਣੇ ਕਰ ਫ਼ਰੑਜ਼ ਮੁਕ਼ੰਮਲ ਬਾਕੀ ਅੱਗਿਓਂ ਸਾਰੀ ; ਮਰਜ਼ੀ ਮਾਲਕ ਦੀ ! ਆਪਣੀ ਥਾਂ ਤੂੰ ਪੂਰਾ ਰਹਿ ਪਰ ਕਦ ਆਉਣੀ ਏ ਵਾਰੀ; ਮਰਜ਼ੀ ਮਾਲਕ ਦੀ ! ਅਰਕ ਅਮੁੱਲੇ ਬੇਸ਼ੱਕ ਮਾਲਕ ਰਾਹ ਤੇ ਦੇਵਣ ਰੋੜ੍ਹ; ਕਿ ਮਿਹਨਤ ਛੱਡਣੀ ਨੀ ! You complete your duties in full; All that lies ahead is the Master’s will ! Stand complete in your own place, But when your turn arrives, That too is the Master’s will ! Even if priceless essences are scattered on the path ; I will never stop doing the hardwork ! ਏਦਾਂ ਅਕਸਰ ਹੁੰਦਾ ਹੀ ਏ, ਤੂੰ ਇਹ ਗੱਲ ਮੰਨ ਕੇ ਚੱਲੀਂ, ਰਸਤਾ ਸੌਖਾ ਨਹੀਂ ! ਪਹਿਲੀ, ਦੂਜੀ, ਤੀਜੀ ਵਾਰੀ ਓਹੀ ਦੁਆਰਾ ਮੱਲੀਂ, ਰਸਤਾ ਸੌਖਾ ਨਹੀਂ ! ਕੀ ਹੋਇਆ ਜੇ ਥੱਕਿਆਂ ਨੂੰ ਵੀ ਦਰ ਤੋਂ ਦਿੱਤਾ ਮੋੜ ; ਕਿ ਮਿਹਨਤ ਛੱਡਣੀ ਨੀ ! This often happens, accept it & walk on ; The road is not easy ! First time, second time, third time ; Keep returning to the same doorway, The road is not easy. What if even the weary are turned away at the threshold ? I will never stop doing the hardwork ! ਸਿਦਕ਼ ਸਿਰੜ ਨਾਲ਼ ਪਾਲਣ ਵਾਲ਼ੇ ਯਾਰੀ ਲਾਉਣ ਆਰਾਮ ਨਾਲ਼, ਗੱਲ ਜੱਚਦੀ ਨੀ ! ਤੜਕੇ ਉੱਠ ਕੇ ਦੌੜਨ ਵਾਲ਼ੇ ਸੈਰ ਕਰਨ ਜੇ ਸ਼ਾਮ ਨਾਲ਼, ਗੱਲ ਜੱਚਦੀ ਨੀ ! ਸੇਕ ਦਵੇ ਜੇ ਤਲੑਖ਼ ਦੁਪਹਿਰਾ, ਛਾਂ ਵੀ ਦੇ ਦਊ ਬੋਹੜ; ਕਿ ਮਿਹਨਤ ਛੱਡਣੀ ਨੀ ! Those who nurture the faith and perseverance, Do not suit a life of comfort ! And those who rise at dawn to run Do not stroll leisurely in the evenings ! It does not suit them ! If the harsh afternoon gives you heat, The banyan will also give you shade ; So never stop doing the hardwork ! ਮੈਂ ਸੁਣਿਆ ਕਿ ਉੱਦਮ ਬਾਰੇ ਬੜੀਆਂ ਨੇ ਤਹਿਰੀਰਾਂ, ਸੁਣੀਂ ਬਜ਼ੁਰਗਾਂ ਤੋਂ ! ਆਪਸ ਵਿੱਚ ਕੀ ਗੱਲ ਕਰਨ ਤਕ਼ਦੀਰਾਂ ਤੇ ਤਦਬੀਰਾਂ, ਸੁਣੀਂ ਬਜ਼ੁਰਗਾਂ ਤੋਂ ! ਜੇਕਰ ਕਿਸੇ ਕਿਤਾਬ ‘ਚ ਲੱਭਿਆ ਰੱਖ ਲਈਂ ਵਰਕ ਮਰੋੜ ; ਕਿ ਮਿਹਨਤ ਛੱਡਣੀ ਨੀ ! I have heard many writings speak of enterprise & endeavours ; Listen to the elders ! What destiny & planning say to one another, Listen to the elders. If you find it written in any book, Fold that page & keep it close ; To remember; never stop doing the hardwork ! ਗੱਲ ਤਾਂ ਵੈਸੇ ਜਾਯਜ਼ ਨਹੀਂ ਪਰ ਅਜ਼ਲੋਂ ਹੀ ਚੱਲਦੀ ਆਈ ਏ, ਹੁਣ ਕੀ ਕਰੀਏ ! ਕਾਮੇ ਅਤੇ ਕਰਿੰਦਿਆਂ ਦੇ ਲੇਖਾਂ ਵਿੱਚ ਹੀ ਔਖਿਆਈ ਏ, ਹੁਣ ਕੀ ਕਰੀਏ ! ਮਿਹਨਤ-ਕਸ਼ ਲੋਕਾਂ ਨੂੰ ਲੇਕਿਨ ਰਹਿੰਦੀ ਨਹੀਂ ਕੋਈ ਥੋੜ; ਕਿ ਮਿਹਨਤ ਛੱਡਣੀ ਨੀ ! The matter may not seem fair, But it has gone on since eternity ! What can we do? Hardship is written mostly in the fate of workers & labourers ; What can we do? Yet for those who labour sincerely, There is never any real lack ! So never stop doing the hardwork ! ਇਹ ਜ਼ਿੰਦਗੀ ਦਾ ਸਬਕ ਬਣਾ ਲੈ ਤੇ ਫ਼ਿਤਰਤ ਦਾ ਹਿੱਸਾ, ਏਹੀ ਕੰਮ ਆਉਣਾ ! ਸਬਰ-ਸ਼ੁਕਰ ਦੇ ਲਫ਼ਜ਼ਾਂ ਦੇ ਵਿੱਚ ਲਿਖ ਲੈ ਸਾਰਾ ਕ਼ਿੱਸਾ, ਏਹੀ ਕੰਮ ਆਉਣਾ ! ਇਹ ਗੱਲ ਲਿਖ ਕੇ ਰੱਖ ਸਰਤਾਜਾ ਸਦਾ ਹੀ ਪੈਣੀ ਲੋੜ ; ਕਿ ਮਿਹਨਤ ਛੱਡਣੀ ਨੀ ! Make this the lesson of your life, A part of your very nature, This alone will serve you ! Write the whole story in the words of patience & gratitude, This alone will serve you ! Write this down, O Sartaaj & keep it, You will always need it: that I will never stop doing the hardwork ! Follow Us On Youtube: https://www.youtube.com/@Satinder-Sartaaj Instagram: https://www.instagram.com/SatinderSartaaj Facebook: https://www.facebook.com/SatinderSartaaj Enjoy & Stay Connected With us !